The Benefits of Trees(ਰੁੱਖਾਂ ਦੇ ਲਾਭ)

    ਜੀਵਨ ਵਿਚ ਮਹੱਤਵ:- ਰੁੱਖ ਸਾਡੇ ਜੀਵਨ ਵਿਚ ਬਹੁਤ ਮਹਾਨਤਾ ਹੈ। ਮਨੁੱਖਾਂ ਸਮੇਤ ਜਿੰਨੇ ਜੀਵ ਧਰਤੀ ਉੱਤੇ ਵਸਦੇ ਹਨ, ਉਨਾਂ ਦਾ ਜੀਵਨ ਰੁੱਖਾਂ ਦੇ ਸਹਾਰੇ ਹੈ ਜੇਕਰ ਰੁੱਖ ਨਾ ਹੋਣ ਤਾਂ ਜੀਵਾਂ ਨੂੰ ਇਕ ਪਲ ਲਈ ਵੀ ਜਿਊਣਾ ਔਖਾਂ ਹੋ ਜਾਵੇ। ਇਹ ਸਾਡੀ ਕੁੱਲੀ ਗੁੱਲੀ ਤੇ ਜੁੱਲੀ ਦੀਆਂ ਤਿੰਨ ਮੁੱਖ ਲੋੜਾ ਪੂਰੀਆਂ ਕਰਦੀਆਂ ਹਨ। ਇਹ ਨਾਂ ਸਾਨੂੰ ਕੇਵਲ ਫਲ ਤੇ ਲੱਕੜ ਹੀ ਦਿੰਦੇ ਹਨ, ਸਗੋ ਭੋਜਨ ਤ ਜਰੂਰੀ ਚੀਜ਼ ਆਕਸੀਜਨ ਦਿੰਦੇ ਹਨ, ਜਿਸ ਤੋ ਬਿਨਾਂ ਬੰਦਾ ਇਕ ਮਿੰਟ ਵੀ ਨਹੀ ਕੱਢ ਸਕਦਾ।

    ਭੋਜਨ ਦਾ ਸਾਧਨ:- ਸਭ ਤੇ ਪਹਿਲੀ ਗੱਲ ਇਹ ਹੈ ਕਿ ਮਨੁੱਖ ਨੂੰ ਜਿਊਦੇ ਰਹਿਣ ਲਈ ਭੋਜਨ ਦੀ ਲੋੜ ਹੈ। ਭੋਜਨ ਲਈ ਫ਼ਲ, ਅੰਨ, ਖੰਡ, ਘਿਓੁ ਦੁੱਧ, ਸਬਜੀਆਂ ਆਦਿ ਰੁੱਖ ਤੋ ਪ੍ਰਾਪਤ ਕਰਦੇ ਹਨ। ਫਲ ਤੇ ਸਬਜੀਆ ਤਾਂ ਸਿੱਧੇ ਤੌਰ ਤੇ ਦਿੰਦੇ ਹਨ। ਪਰੰਤੂ ਭੇਡਾਂ, ਬੱਕਰੀਆਂ ਤੇ ਹੋਰ ਪਸੂ ਪੱਤੇ ਖਾਂ ਕੇ ਹੀ ਸਾਨੂੰ ਦੁੱਧ ਦਿੰਦੇ ਹਨ।ਜਿਸ ਤੋ ਦਹੀਂ, ਲੱਸੀ, ਮੱਖਣ, ਪਨੀਰ ਪ੍ਰਾਪਤ ਹੁੰਦੇ ਹਨ। ਬਾਕੀ ਖਾਣ ਦੀਆਂ ਚੀਜਾਂ ਵੀ ਰੁੱਖਾਂ ਤੇ ਪੋਂਦਿਆਂ ਤੋਂ ਹੀ ਪ੍ਰਾਪਤ ਹੁੰਦੇ ਹਨ। ਸ਼ਹਿਤੂਤ ਦੇ ਰੁੱਖਾਂ ਤੇ ਪਾਲਣ ਵਾਲਾ ਕੀੜਾ ਸਾਨੂੰ ਰੇਸਮ ਦਿੰਦਾ ਹੈ। ਜਿਸ ਤੋਂ ਸਾਡੇ ਲਈ ਕੀਂਮਤੀ ਕੱਪੜਾ ਬਣਦਾ ਹੈ।
    ਸੁਖ ਆਰਾਮ ਤੇ ਬਚਾਓੁ ਦਾ ਸਾਧਨ:- ਸਾਡੇ ਸਿਰਾ ਨੂੰ ਢੱਕਣ ਲਈ ਮਕਾਨ ਬਣਾਓੁਣ ਲਈ ਵੀ ਸਾਨੂੰ ਲੱਕੜ ਦੀ ਜਰੂਰਤ ਪੈਦੀ ਹੈ।ਜੇ ਕਿ ਸਾਨੂੰ ਰੁੱਖਾਂ ਤੋ ਹੀ ਪ੍ਰਾਪਤ ਹੁੰਦੀ ਹੈ। ਸਾਡੇ ਘਰਾਂ ਵਿਚ ਪਿਆ ਵਧੀਆ ਤੇ ਹੰਢਣਸਾਰ ਫ਼ਰਨੀਚਰ ਵੀ ਰੁੱਖਾਂ ਦੀ ਲੱਕੜੀ ਤੋ ਹੀ ਤਿਆਰ ਹੁੰਦਾ ਹੈ। ਇਸ ਤੋ ਇਲਾਵਾ ਧੁੱਪ ਤੇ ਮੀਂਹ ਤੋਂ ਵੀ ਸਾਨੂੰ ਰੁੱਖਾਂ ਬਚਾਉਦੇ ਹਨ। ਇਸ ਤਰਾਂ ਰੁੱਖ ਸਾਨੂੰ ਭਿੰਨ ਭਿੰਨ ਮੌਸਮਾ ਦੇ ਕਹਰ ਤੇ ਬਚਾੳਦੇ ਹਨ।

 ਹਵਾ ਨੁੂੰ ਸਾਫ ਕਰਨਾ:- ਰੁੱਖ ਸਾਡੇ ਸਾਹ ਲੈਣ ਲਈ ਹਵਾ ਨੂੰ ਸਾਫ ਕਰਦੇ ਹਨ। ਜੋ ਕਿ ਸਾਡੇ ਜੀਵਨ ਦਾ ਆਧਾਰ ਹੈ। ਜੇਕਰ ਰੁੱਖ ਘੱਟ ਜਾਣ ਜਾਂ ਨਾ ਤਾ ਅਸੁੱਧ ਹਵਾ ਨਾਲ ਸਾਡਾ ਸਰੀਰ ਭਿਆਨਕ ਬੀਮਾਰੀਆ ਨਾਲ ਸਿਕਾਰ ਹੋ ਜਾਵੇ ਤੇ ਅੱਡੀਆ ਰਗੜ ਰਗੜ ਕੇ ਮਾਰੇ। ਇਹ ਜੀਵਾਂ ਦੇ ਸਾਹ ਨਿਕਲੀ ਗੰਦੀ ਹਵਾ ਵਿੱਚੋ ਕਾਰਬਨ ਡਾਈਆਕਸਾਈਡ ਨੂੰ ਚੁਸ ਕੇ ਆਕਸੀਜਨ ਛੱਡਦੇ ਹਨ। ਜਿਹੜੀ ਕਿ ਜੀਵਾਂ ਦੇ ਸਾਹ ਲੈਣ ਤੇ ਜਿਊਣ ਲਈ ਜਰੂਰੀ ਹੈ। ਇਹ ਸਾਡੇ ਲਈ ਵਰਖਾਂ ਦਾ ਕਾਰਨ ਵੀ ਬਣਦੇ ਹਨ ਤੇ ਉਪਜਾੳ ਮਿੱਟੀ ਨੂੰ ਰੁੜ੍ਹਨ ਤੋਂ ਵੀ ਬਚਾਉਦੇ ਹਨ।
 ਖਾਦ ਤੇ ਦਵਾਈਆ ਦਾ ਸਾਧਨ:- ਰੁੱਖਾਂ ਦੇ ਪੱਤੇ ਹੋਰ ਹਿੱਸੇ ਗਲ ਸੜ ਕੇ ਖਾਦ ਬਣ ਜਾਦੇ ਹਨ, ਜੋ ਕਿ ਹੋਰਨਾ ਪੋਦਿਆ ਦੀ ਖ਼ੁਰਾਕ ਬਣਦੀ ਹੈ। ਇਸ ਨਾਲ ਭਿੰਨ ਭਿੰਨ ਪ੍ਰਕਾਰ ਦੇ ਅੰਨ, ਦਾਲਾਂ, ਸ਼ਬਜੀਆਂ ਤੇ ਫ਼ਲ ਪੈਦਾ ਹੁੰਦੇ ਹਨ। ਰੁੱਖਾਂ ਦੇ ਪੱਤਿਆਂ, ਫ਼ੁੱਲਾਂ, ਛਿੱਲਾਂ ਤੇ ਜੜ੍ਹਾਂ ਤੋਂ ਰਹੁਤ ਸਾਰੀਆ ਦਵਾਈਆ ਬਣਦੀਆ ਹਨ। ਨਿੰਮ, ਪਿੱਪਲ, ਬੋਹੜ, ਸਿਨਕੋਨਾ, ਅਸੋਕ, ਅਮਲਤਾਸ ਤੇ ਬਿੱਲ ਅਜਿਹੇ ਹੀ ਰੁੱਖ ਹਨ।
 ਫ਼ਲਾਂ ਦੀ ਪ੍ਰਾਪਤੀ:- ਰੁੱਖ ਸਾਨੂੰ ਬਹੁਤ ਸਾਰੇ ਸਵਾਦੀ ਤੇ ਰਸੀਲੇ ਫਲ ਦਿੰਦੇ ਹਨ। ਇਨਾਂ ਤੋਂ ਪ੍ਰਾਪਤ ਕੇਲਿਆਂ, ਸੰਤਰਿਆਂ, ਅੰਬਾਂ, ਸੇਬਾਂ, ਅੰਗੂਰਾਂ, ਨਾਸ਼ਪਤੀਆਂ, ਨਿੰਬੂਆਂ, ਬਦਾਮਾਂ ਤੇ ਖੁਰਕਾਨੀਆਂ ਤੋ ਬਿਨਾਂ ਸਾਡਾ ਭੋਜਨ ਬੇਸੁਆਦ ਹੋ ਕੇ ਰਹਿ ਜਾਦਾ ਹੈ।
 ਸੁੰਦਰਤਾਂ ਵਿੱਚ ਵਾਧਾ ਕਰਨਾ:- ਰੁੱਖ ਸਾਡੇ ਆਲੇ ਦੁਆਲੇ ਨੂੰ ਸੁੰਦਰ ਵੀ ਬਣਾਉਦੇ ਹਨ। ਇਨ੍ਹਾਂ ਦੇ ਫੁੱਲ ਦਿਲ ਨੂੰ ਖਿੱਚਦੇ ਹਨ ਤੇ ਮਹਿਕਾਂ ਖਿਲਾਰਦੇ ਹਨ। ਇਨ੍ਹਾਂ ਦੇ ਫੁੱਲਾਂ ਤੋਂ ਸਾਨੂੰ ਸ਼ਹਿਦ ਪ੍ਰਾਪਤ ਹੁੰਦਾ ਹੈ।
ਸਾਰ ਅੰਸ:- ਇਸ ਪ੍ਰਕਾਰ ਰੁੱਖਾਂ ਦੀ ਸਾਡੇ ਜੀਵਣ ਵਿਚ ਬਹੁਤ ਮਹਾਨਤਾ ਹੈ। ਇਹ ਸਾਡੇ ਜੀਵਣ ਦਾ ਆਧਾਰ ਹੈ, ਸਾਨੂੰ ਇਨ੍ਹਾਂ ਨੂੱ ਵੱਢਣਾਂ ਨਹੀ ਚਾਹੀਦਾ ਤੇ ਇਨ੍ਹਾਂ ਨੂੰ ਵੱਧ ਵੱਧ ਲਾ ਕੇ ਇਨ੍ਹਾਂ ਦੀ ਪਾਲਣਾਂ ਕਰਨੀ ਚਾਹੀਦੀ ਹੈ।

 
Pass: www.proinfopoint.blogspot.com 
Default image
Satnam Singh

Newsletter Updates

Enter your email address below to subscribe to our newsletter

2 Comments

Leave a Reply