Growing population (ਵਧ ਰਹੀ ਆਬਾਦੀ)

ਸੰਸਾਰ ਭਰ ਦੀ ਸਮੱਸਿਆ:- ਦਿਨੋ ਦਿਨ ਵਧ ਰਹੀ ਆਬਾਦੀ ਨੇ ਸੰਸਾਰ ਦੇ ਦੇਸ਼ਾਂ ਵਿਚ ਇਕ ਬੜੀ ਗੰਭੀਰ ਸਮੱਸਿਆ ਪੈਦਾ ਕੀਤੀ ਹੋਈ ਹੈ। ਇਹ ਸਮੱਸਿਆ ਭਾਰਤਪਾਕਿਸਤਾਨ ਤੇ ਚੀਨ ਵਰਗੇ ਅਵਿਕਸਿਤ ਦੇਸ਼ਾਂ ਲਈ ਵਧੇਰੇ ਗੰਭੀਰ ਤੇ ਖ਼ਤਰਨਾਕ ਹੈ।
 ਬੱਚਿਆ ਦੀ ਪੈਦਾਇਸ ਘਟਾਉਣ ਦੀ ਲੋੜ:- ਕੋਈ ਸਮਾਂ ਸੀਜਦੋ ਸਾਡੇ ਦੇਸ ਵਿਚ ਵਿਆਕਤੀ ਲਈ ਬਹੁਤੇ ਪੁੱਤਰਾਂ ਜਾਂ ਭਰਾਵਾਂ ਵਾਲੇ ਹੋਣਾ ਇਕ ਮਾਣ ਦੀ ਗੱਲ ਹੈ। ਅਤੇ ਸੱਤਾਂ ਪੁੱਤਰਾਂ ਵਾਲੀ ਮਾਂ ਨੂੰ ਸਨਮਾਨ ਦੀ ਨਜਰ ਨਾਲ ਦੇਖਿਆ ਜਾਦਾ ਸੀ। ਉਸ ਸਮੇ ਸਾਡੇ ਦੇਸ ਦੀ ਆਬਾਦੀ ਬਹੁਤ ਥੋੜ੍ਹੀ ਸੀਆਦਮੀ ਦੀਆ ਲੋੜਾ ਬਹੁਤ ਥੋੜ੍ਹੀਆਂ ਸਨਜੀਵਣ ਪੱਧਰ ਬਹੁਤ ਨੀਵਾ ਸੀ ਤੇ ਧਰਤੀ ਵਿੱਚੋ ਹਰ ਇਕ ਦਾ ਢਿੱਡ ਭਰ ਦੇਣ ਜੋਗੇ ਦਾਣੇ ਪੈਦਾ ਹੋ ਜਾਦੇ ਸਨ ਪਰ ਅੱਜ ਆਬਾਦੀ ਦਾ ਪਸਾਰਾ ਹੱਦਾ ਬੰਨੇ ਟੱਪ ਗਿਆ ਹੈ। ਪਰ ਇਸ ਦੇ ਮੁਤਾਬਿਕ ਮਨੁੱਖ ਦੀਆ ਲੋੜਾਂ ਪੂਰੀਆ ਕਰਨ ਵਾਲੇ ਸਾਧਨਾਂ ਦੀ ਇੰਨੀ ਤੇਜੀ ਨਾਲ ਵਿਕਾਸ ਨਹੀ ਹੋਇਆ। ਇਸ ਪ੍ਰਕਾਰ ਅੱਜ ਦੇ ਜ਼ਮਾਨੇ ਵਿਚ ਬਹੁਤੇ ਪੁੱਤਰਾਂ ਦਾ ਹੋਣਾ ਮਾਣ ਦੀ ਕੱਲ ਨਹੀ ਰਹੀਸਗੋਂ ਬਹੁਤ ਧੀਆਂ ਪੁੱਤਰ ਪੈਦਾ ਕਰਨ ਵਾਲੇ ਮਾਪਿਆ ਨੂੰ ਬੇਸਮਝ  ਖ਼ਿਆਲ ਕੀਤਾ ਜਾਦਾ ਹੈ।

 ਆਬਾਦੀ ਦੇ ਵਾਧੇ ਦੇ ਕਾਰਨ:- ਇਸ ਦੇ ਨਾਲ ਹੀ ਵਿਗਿਆਨ ਦੇ ਵਰਤਮਾਨ ਯੁਗ ਵਿਚ ਖੇਤੀਬਾੜੀ ਅਤੇ ਸੱਨਅਤ ਨੇ ਕਾਫੀ ਵਿਕਾਸ ਕੀਤਾ ਹੈ।ਦਵਾਈਆ ਨੇ ਮਨੁੱਖੀ ਸਿਹਤ ਨੂੰ ਠੀਕ ਰੱਖਣ ਤੇ ਰੋਗਾਂ ਤੋ ਬਚਾਉਣ ਲਈ ਹੈਰਾਨ ਕਰਨ ਵਾਲੇ ਕਾਰਨਾਮੇ ਕਰ ਦਿਖਾਏ ਹਨ। ਅਤੇ ਸਾਰੀਆ ਭਿਆਨਕ ਤੇ ਛੂਤ ਦੀਆਂ ਬਿਮਾਰੀਆਂ ਦਾ ਉਨ੍ਹਾਂ ਦੇ ਫੁੱਟਣ ਤੋਂ ਪਹਿਲਾ ਹੀ ਗਲ ਘੁੱਟ ਦਿੱਤਾ ਜਾਦਾ ਹੈ। ਨਾਲ ਹੀ ਖ਼ੁਰਾਕ ਦੀ ਕਿਸਮ ਵਿਚ ਵੀ ਸੁਧਾਰ ਹੋਇਆ ਹੈ। ਇਨ੍ਹਾਂ ਸਾਰੇ ਸਾਧਨਾ ਨਾਲ ਮੌਤ ਦਰ ਬਹੁਤ ਘਟ ਗਈ ਹੈ। ਪੁਰਾਣੇ ਸਮੇ ਵਿਚ ਜੇਕਰ ਕਿਸੇ ਦੇ ਦਸ ਬੱਚੇ ਹੁੰਦੇ ਸਨਤਾਂ ਉੱਨਾਂ ਅੱਧੇ ਕੁ ਬਚਪਨ ਵਿਚ ਹੀ ਮਰ ਜਾਦੇ ਹਨ ਤੇ ਇਸ ਤਰਾਂ ਆਬਾਦੀ ਦੇ ਵਧਣ ਦੀ ਰਫ਼ਤਾਰ ਬਹੁਤ ਨਹੀ ਸੀਪਰ ਅੱਜ ਕੱਲ ਹਸਪਤਾਲਾ ਦੇ ਫੈਲਣ ਤੇ ਤੁਰੰਤ ਡਾਕਟਰੀ ਸਹਾਇਤਾ ਪ੍ਰਾਪਤ ਹੋਣ ਕਰਕੇ ਮੌਤ ਦਰ ਬਹੁਤ ਘਟ ਗਈ ਹੈ। ਪਰ ਦੂਜੇ ਪਾਸੇ ਜਨਮ ਦੀ ਦਰ ਵਧ ਗਈ ਹੈ। ਇਸ ਸਰਵੇਖਣ ਅਨੁਸਾਰ ਸਾਡੇ ਦੇਸ਼ ਵਿਚ ਹਰ ਸੈਕਿਡ ਵਿਚ ਤਿੰਨ ਬੱਚੇ ਪੈਦਾ ਹੁੰਦੇ ਹਨਤੇ ਦੋ ਬੱਚੇ ਮਰਦੇ ਹਨ। ਇਸ ਪ੍ਰਕਾਰ ਜਨਮ ਦਰ ਮਰਨ ਦਰ ਨਾਲੋਂ ਵੱਧ ਹੈ। ਪਿਛਲੇ ਸਮੇ ਵਿਚ ਜਨਮ ਦਰ ਮਰਨ ਦਰ ਲਗਪਗ ਬਰਾਬਰ ਹੀ ਰਹਿੰਦੀ ਸੀ ਤੇ ਜਦ ਕਦੇ ਇਨ੍ਹਾਂ ਵਿਚ ਸੰਤੁਲਨ ਨਹੀ ਸੀ ਰਹਿੰਦਾਤਾਂ ਕੋਈ ਨਾ ਕੋਈ ਛੂਤ ਦੀ ਬਿਮਾਰੀ ਆ ਕੇ ਪਿੰਡਾਂ ਦੇ ਪਿੰਡ ਤੇ ਮੁਹੱਲਿਆ ਦੇ ਮੁਹੱਲੇ ਸਾਫ਼ ਕਰ ਜਾਦੀ ਹੈ। ਪਰ ਵਰਤਮਾਨ ਸਮੇ ਵਿਚ ਜਨਮ ਲੈ ਚੁੱਕੇ ਬੱਚੇਯੁਵਕ ਜਾਂ ਬੁੱਢੇ ਨੂੰ ਦਵਾਇਆਂ ਸਹਿਜੇ ਕੀਤੇ ਮਰਨ ਨਹੀ ਦਿੰਦੀਆਂ। ਇਹ ਗੱਲ ਸਾਰੇ ਸੰਸਾਰ ਤੇ ਲਾਗੂ ਹੁੰਦੀ ਹੈ। 1850 ਵਿਚ ਸੰਸਾਰ ਦੀ ਅਬਾਦੀ ਇੱਕ ਅਰਬ ਸੀ। 1925 ਈ: ਵਿਚ ਦੋ ਅਰਬ ਹੋ ਗਈ ਤੇ 1984 ਈ: 4 ਅਰਬ 40 ਕਰੋੜ ਹੋ ਗਈ। ਇਸ ਸਮੇਂ ਇਹ 7 ਅਰਬ ਤੋਂ ਉੱਪਰ ਹੈ। ਇਸ ਸਮੇਂ ਦੁਨੀਆਂ ਵਿਚ ਸਭ ਤੋਂ ਵੱਧ ਅਬਾਦੀ ਚੀਨ ਦੀ ਹੈ। ਜੋ ਕਿ ਅਰਬ 26 ਕਰੋੜ ਤੋ ਉੱਪਰ ਹੈ। 2011 ਈ: ਜਨ ਗਣਨਾ ਅਨੁਸਾਰ ਭਾਰਤ ਦੀ ਆਬਾਦੀ 1 ਅਰਬ 21 ਕਰੋੜ ਹੋ ਚੁੱਕੀ ਤੇ ਅੱਗੋ ਹੋਰ ਵੱਧ ਚੁੱਕੀ ਹੈ।

 ਦੇਸ਼ ਦੀ ਆਰਥਿਕਤਾ ਦੀਆ ਨੀਹਾ ਦਾ ਹਿੱਲਣਾ:- ਭਾਰਤ ਦੀ ਇੰਨੀ ਵੱਡੀ ਆਬਾਦੀ ਨੂੰ ਦੇਸ਼ ਲਈ ਵਰਦਾਨ ਨਹੀ ਮੰਨਿਆ ਜਾ ਸਕਦਾ ਕਿਉਂਕਿ ਸਾਡਾ ਦੇਸ਼ ਇੱਕ ਗ਼ਰੀਬ ਤੇ ਅਵਿਕਸਿਤ ਦੇਸ਼ ਹੈ। ਅਬਾਦੀ ਵਿਚ ਤੇਜੀ ਨਾਲ਼ ਹੋ ਰਿਹਾ ਵਾਧਾ ਦੇਸ਼ ਦੀ ਆਰਥਿਕਤਾ ਦੀਆਂ ਜੜ੍ਹਾ ਨੂੰ ਹਿਲਾ ਰਿਹਾ ਹੈ। ਸਾਡੇ ਦੇਸ਼ ਦੇ ਸਾਹਮਣੇ ਗ਼ਰੀਬੀਬੇਰੁਜ਼ਗਾਰੀਥੁੜ੍ਹਮਹਿੰਗਾਈਅਨ-ਸੰਕਟਜੀਵਨ ਵਿਚ ਨੀਤ ਦਾ ਵਰਤੋਂ ਦੀਆ ਚੀਜਾਂ ਨਾ ਮਿਲਣਾ ਆਦਿ ਸਮੱਸਿਆਵਾਂ ਆਬਾਦੀ ਵਿਚ ਲਗਾਤਾਰ ਵਾਧੇ ਦੀਆਂ ਹੀ ਪੈਦਾ ਕੀਤੀਆਂ ਹੋਈਆ ਹਨ।

 ਸਾਡੇ ਦੇਸ਼ ਵਿਚ ਆਬਾਦੀ ਦੇ ਵਾਧੇ ਕਾਰਨ:-  ਸਾਡੇ ਦੇਸ਼ ਵਿਚ ਆਬਾਦੀ ਦੇ ਵਾਧੇ ਦਾ ਮੁੱਖ ਕਾਰਨ ਲੋਕਾਂ ਦੀ ਗ਼ਰੀਬੀ ਤੇ ਅਨਪੜ੍ਹਤਾ ਹੈ। ਭਾਰਤੀ ਲੋਕ ਬੱਚਿਆ ਦੀ ਪਾਲਣਾ ਵਲ ਬਹੁਤਾ ਧਿਆਨ ਨਹੀ ਦਿੰਦੇ ਤੇ ਨਾ ਹੀ ਉਹ ਬੱਚਿਆਂ ਨੂੰ ਰੱਬ ਦੀ ਦੇਣ ਸਮਝਦੇ ਹਨ।ਉਨ੍ਹਾਂ ਦਾ ਖ਼ਿਆਲ ਹੈ ਕਿ ਬੱਚੇ ਪੈਦਾ ਕਰਨਾ ਜਾ ਨਾ ਕਰਨਾ ਰੱਬ ਦਾ ਹੱਥ ਹੈਮਨੁੱਖ ਦਾ ਹੱਥ ਨਹੀ। ਉਹ ਇਹ ਵੀ ਸਮਝਦੇ ਹਨ ਕਿ ਜਿਸ ਰੱਬ ਨੇ ਬੱਚੇ ਨੂੰ ਪੈਦਾ ਕੀਤਾ ਹੈਉਸ ਨੇ ਉਸ ਦਾ ਕਿਸਮਤ ਵਿਚ ਲਿਖ ਦਿੱਤਾ ਹੈ ਕਿ ਉਸ ਨੇ ਕਿੱਥੋਂ ਖਾ ਕੇ ਪਲਣਾ ਹੈਜਦੋਂ ਬੱਚੇ ਰੁਲ ਖ਼ੁਲ ਪਲ ਜਾਂਦੇ ਹਨਤਾਂ ਉਹਨਾ ਦੀ ਪੜ੍ਹਾਈ ਦੀ ਬਹੁਤਾ ਕਰ ਕੇ ਕੋਈ ਪਰਵਾਹ ਨਹੀ ਕੀਤੀ ਜਾਂਦੀ। ਮਾਪੇ ਬੱਚਿਆਂ ਨੂੰ ਆਪਣੀ ਆਮਦਾਨ ਵਿਚ ਵਾਧਾ ਕਰਨ ਦਾ ਇੱਕ ਸਾਧਨ ਸਮਝਦੇ ਹਨ। ਇਸ ਤੋਂ ਬਿਨ੍ਹਾਂ ਛੋਟੀ ਉਮਰ ਦੇ ਵਿਆਹਧਾਰਮਿਕ ਵਿਸਵਾਸਗਰਭ   ਰੋਕੂ ਸਾਧਨਾਂ ਦੀਆਂ ਸਹੂਲਤਾਂ ਦੀ ਘਾਟਸਰਕਾਰ ਦੀ ਨਾ ਅਹਿਲ ਮਸ਼ੀਨਰੀ ਆਦਿ ਸਾਰੇ ਕਾਰਨ ਦੇਸ਼ ਦੀ ਅਬਾਦੀ ਦੇ ਵਾਧੇ ਵਿਚ ਵਧ ਚੜ੍ਹ ਕੇ ਹਿੱਸਾ ਪਾ ਰਹੇ ਹਨ।

ਅਬਾਦੀ ਘਟਾਉਣ ਦੇ ਸਾਧਨ:- ਸੁਆਲ ਪੈਦਾ ਹੁੰਦਾ ਹੈ ਕਿ ਇਸ ਬਿਮਾਰੀ ਦਾ ਇਲਾਜ ਕਿਸ ਤਰ੍ਹਾਂ ਕੀਤਾ ਜਾਵੇਇਸ ਦਾ ਉੱਤਰ ਇਹ ਹੈ ਕਿ ਸਰਕਾਰ ਪਰਿਵਾਰ ਨਿਯੋਜਨ ਨੂੰ ਪੂਰੇ ਜੋਰ ਨਾਲ਼ ਅਮਲ ਵਿਚ ਲਿਆਵੇ ਤੇ ਇਸ ਨੂੰ ਲੋਕਾਂ ਵਿਚ ਹਰਮਨ ਪਿਆਰਾਂ ਬਣਾਵੇ। ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਵਰਤਮਾਨ ਸਨੱਅਤੀ ਜ਼ਮਾਨੇ ਵਿਚ ਛੋਟਾ ਪਰਿਵਾਰ ਵਧੇਰੇ ਮਹਾਨਤਾ ਰੱਖਦਾ ਹੈ।ਗਰਭ ਰੋਕੂ  ਸਾਧਨਾਂ ਦੀ ਵਰਤੋਂ ਨਾਲ਼ ਬੱਚਿਆਂ ਦੇ ਜਨਮ ਦੀ ਦਰ ਘਟਾਈ ਜਾ ਸਕਦੀ ਹੈ। ਬੱਚੇ ਦਾ ਜਨਮ ਕੁਦਰਤ ਦੇ ਹੱਥ ਵਿਚ ਨਹੀਸਗੋਂ ਮਨੁੱਖ ਦੇ ਹੱਥ ਵਿਚ ਹੈ। ਲੋਕਾਂ ਨੂੰ ਇਸ ਸੰਬੰਧ ਵਿਚ ਪੂਰੀ-ਪੂਰੀ ਸਿੱਖਿਆਂ ਦੇਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਛੋਟੇ ਪਰਿਵਾਰ ਦੀ ਮਹਾਨਤਾ ਤੋਂ ਜਾਣੂ ਕਰਾਉਣਾ ਚਾਹੀਦਾ ਹੈ।

ਸਾਰ ਅੰਸ:- ਮੁਕਦੀ ਗੱਲ ਇਹ ਹੈ ਕਿ ਭਾਰਤ ਦੀ ਇੰਨੀ ਵੱਡਾ ਆਬਾਦੀ ਨੂੰ ਸੰਭਾਲਣ ਲਈ ਲੋਕਾਂ ਨੂੰ ਦੇਸ਼ ਦੇ ਵਿਕਾਸ ਵਿਚ ਹਿੱਸਾ ਪਾਉਣ ਵਾਲੇ ਕਾਰੋਬਾਰਾ ਨੂੰ ਨਪੇਰੇ ਚੜ੍ਹਾਉਣ ਦਾ ਸਿਖਲਾਈ ਦੇਣੀ ਚਾਹੀਦੀ ਹੈ। ਦੇਸ਼ ਦੇ ਕੁਦਰਤੀ ਭੰਡਾਰਾਂ ਨੂੰ ਵੱਧ ਤੋਂ ਵੱਧ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ। ਇਸ ਦੇ ਨਾਲ਼ ਹੀ ਆਬਾਦੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਪਰਿਵਾਰ ਨਿਯੋਜਨ ਨੂੰ ਅਸਰ ਭਰੇ ਢੰਗ ਨਾਲ਼ ਲਾਗੂ ਕਰਨਾ ਤੇ ਹਰਮਨ ਪਿਆਰਾ ਬਣਾਉਣਾ ਚਾਹੀਦਾ ਹੈਤਾਂ ਜੋ ਇਸ ਤੋਂ ਲੋੜੀਂਦੇ ਨਤੀਜੇ ਪ੍ਰਾਪਤ ਹੋ ਸਕਣ।
 
Pass: www.proinfopoint.blogspot.com

Default image
Satnam Singh

Newsletter Updates

Enter your email address below to subscribe to our newsletter

Leave a Reply